ਗਨੋਮ 2.12 ਗਨੋਮ ਅਤੇ ਖੋਜੀ ਪਲੇਟਫਾਰਮ ਜਾਰੀ

ਹਰਮਨ ਪਿਆਰੇ ਮੁਫ਼ਤ ਵੇਹੜਾ ਵਾਤਾਵਰਣ ਦਾ ਨਵਾਂ ਵਰਜਨ ਸਹੂਲਤਾਂ ਅਤੇ ਸਮਰੱਥਾ ਉਪਲੱਬਧ ਕਰਵਾਉਦਾ ਹੈ।

ਬੋਸਟਨ, ਸਤੰਬਰ ੭, ੨੦੦੫ - ਗਨੋਮ ਪਰੋਜੈੱਕਟ ਨੇ ਅੱਜ ਗਨੋਮ ਵੇਹੜਾ ਅਤੇ ਵਿਕਾਸ ਪਲੇਟਫਾਰਮ ਦਾ ਨਵੀਨਤਮ ਵਰਜਨ, ਜੋ ਕਿ ਲੀਨਕਸ ਅਤੇ ਯੂਨੈਕਸ ਓਪਰੇਟਿੰਗ ਸਿਸਟਮਾਂ ਲਈ ਮੁੱਖ ਵੇਹੜਾ ਹੈ, ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਵਰਜਨ ੨.੧੨ ਵਿੱਚ ਉਪਭੋਗੀ ਸੁਝਾਵਾਂ ਅਤੇ ਖੋਜੀਆਂ ਦੇ ਯੋਗਦਾਨ ਸਦਕਾ ਗਨੋਮ ਦੀਆਂ ਸਹੂਲਤਾਂ ਅਤੇ ਸਮਰੱਥਾ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ, ਅਤੇ ਹਜ਼ਾਰਾਂ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿੰਨਾਂ ਨਾਲ ਮੁਫ਼ਤ ਸਾਫਟਵੇਅਰ ਵੇਹੜੇ ਦੀ ਸੌਖੀ ਤਰਾਂ ਵਰਤਣ ਦੀ ਸਮਰੱਥਾ ਅਤੇ ਦੋਸਤਾਨਾ ਵਿਹਾਰ ਵਿੱਚ ਭਾਰੀ ਵਾਧਾ ਹੋਇਆ ਹੈ।

ਗਨੋਮ ਦੀ 'ਉਪਭੋਗੀ ਪਹਿਲਾਂ' ਫਲਸਫ਼ੇ ਦੇ ਅਨੁਸਾਰ, ਗਨੋਮ ਹਰ ਛੇ ਮਹੀਨਿਆਂ ਬਾਅਦ ਸਥਿਰ ਜਾਰੀ ਕੀਤਾ ਜਾਦਾ ਹੈ। ਇਹ ਨਾਲ ਵਰਤਣ ਵਾਲਿਆਂ ਨੂੰ ਤੇਜ਼ੀ ਨਾਲ ਸੁਧਾਰ ਪੇਸ਼ ਕਰਨ ਅਤੇ ਖੋਜੀਆਂ ਤੇ ਵੰਡਣ ਵਾਲਿਆਂ ਨੂੰ ਆਪਣੇ ਗਨੋਮ-ਅਧਾਰਿਤ ਉਤਪਾਦ ਹੌਂਸਲੇ ਨਾਲ ਪੇਸ਼ ਦਿੰਦਾ ਹੈ। ਨਤੀਜੇ ਵਜੋਂ ਫਿਡੋਰਾ, ਸੂਸੇ, ਅਤੇ ਉਬੂਨਟੂ ਆਪਣੇ ਉਤਪਾਦ ਦੇ ਨਵੇਂ ਵਰਜਨ ਵਿੱਚ ਗਨੋਮ ੨.੧੨ ਨੂੰ ਸ਼ਾਮਲ ਕਰਕੇ ਗਨੋਮ ੨.੧੨ ਨੂੰ ਕਰੋੜਾਂ ਲੋਕਾਂ ਤੱਕ ਪਹੁੰਚਾਉਣਗੇ।

ਉਪਭੋਗੀ ਲਈ ਗਨੋਮ ੨.੧੨ ਦੇ ਮੁੱਖ ਫੀਚਰ:

  • ਇੱਕ ਸੁਧਾਰਿਆ ਮੂਲ ਸਰੂਪ ਹੈ।

  • ਸੌਖਾ ਫਾਇਲ ਪਰਬੰਧਨ ਹੈ।

  • ਅਨੁਭਵੀ ਕਲਿੱਪਬੋਰਡ ਵਿਹਾਰ ਹੈ।

  • ਇਕਸਾਰ ਦਸਤਾਵੇਜ਼ ਦਰਸ਼ਕ ਹੈ।

  • ਮੇਰੇ ਬਾਰੇ ਕੰਟਰੋਲ ਪੈਨਲ ਹੈ।

ਸਿਸਟਮ ਪਰਸ਼ਾਸਕ ਨਵੇਂ ਸੇਵਾ ਕੰਟਰੋਲ ਪੈਨਲ ਅਤੇ ਮੇਨੂ ਸੰਪਾਦਕ ਦਾ ਸਵਾਗਤ ਕਰਨਗੇ। ਸਾਫਟਵੇਅਰ ਖੋਜੀਆਂ ਨੂੰ ਵਰਤੀ ਜਾਣ ਵਾਲੀ GTK+ ਟੂਲਕਿੱਟ ਤੋਂ ਲਾਭ ਹੋਵੇਗਾ, ਜਿਸ ਵਿੱਚ ਫਰੀਡਿਸਕਟਾਪ ਡਾਟ ਆਰਗ (freedesktop.org) ਵਲੋਂ ਉਪਲੱਬਧ ਅਗਲੀ ਪੀੜੀ ਕਈਰੋ ਡਰਾਇੰਗ ਟੂਲਕਿੱਟ ਲਈ ਮੁਕੰਮਲ ਅਨੁਕੂਲਣ ਹੈ।

" ਗਨੋਮ ੨.੧੨ ਪਹਿਲਾਂ ਤੋਂ ਕਿਤੇ ਵਧੀਆ ਦਿੱਖ ਨਾਲ ਹੈ ਅਤੇ ਬਹੁਤ ਹੀ ਇਕਸਾਰਤਾ ਰੱਖਦਾ ਹੈ," ਓਵਨ ਟਏਲੋਰ, ਗਨੋਮ ਫਾਊਂਨਡੇਸ਼ਨ ਦੇ ਬੋਰਡ ਚੈਅਰਮੈਨ ਨੇ ਕਿਹਾ। "ਵੇਹੜੇ ਵਿੱਚ ਲਈ ਫਾਇਦੇਮੰਦ ਫੀਚਰ ਹਨ, ਜਿੰਨਾ ਨੇ ਬੜੇ ਹੀ ਧਿਆਨ ਨਾਲ ਸਹੂਲਤਾਂ ਵਿੱਚ ਵਾਧਾ ਤਾਂ ਕੀਤਾ ਹੈ, ਪਰ ਗਨੋਮ ਦੀ ਸਧਾਰਨ ਅਤੇ ਅਨੁਭਵੀ ਦਿੱਖ ਓਦਾਂ ਹੀ ਕਾਇਮ ਹੈ।"

"ਇਹ ਜਾਰੀ ਵਰਜਨ ਲੋਕਾਂ ਦੇ ਵਰਗ ਵਲੋਂ ਕੀਤੀ ਗਈ ਬਹੁਤ ਹੀ ਸਖਤ ਮੇਹਨਤ ਦਾ ਨਤੀਜਾ ਹੈ," ਈਲੀਜਾਹ ਨੀਵਰੀਨ, ਗਨੋਮ ਰੀਲਿਜ਼ ਪਰਬੰਧਕ ਨੇ ਕਿਹਾ, "ਅਸਾਂ ਨੂੰ ਸਾਡੇ ਖੋਜੀਆਂ ਉੱਤੇ ਮਾਣ ਹੈ ਅਤੇ ਮਾਣ ਹੈ, ਉਸ ਉੱਤੇ, ਜੋ ਉਹਨਾਂ ਨੇ ਬਣਾਇਆ ਹੈ।"

ਗਨੋਮ ੨.੧੨ ਕੁੱਲ ਮਿਲਾ ਕੇ ੪੩ ਭਾਸ਼ਾਵਾਂ ਵਿੱਚ ਉਪਲੱਬਧ ਹੈ, ਅਤੇ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਅਧੂਰੀਆਂ ਸਹਾਇਕ ਹਨ। ਗਲਾਸੀਅਨ, ਈਸਟੋਨੀਅਨ, ਇੰਡੋਨੇਸ਼ੀਆਈ, ਮੈਕਡੋਨੀਆਨ, ਨੇਪਾਲੀ, ਸਲੋਵਾਕ, ਵੀਅਤਨਾਮੀ, ਥਾਈ ਅਤੇ ਯੋਸਾ ਹੁਣ ਗਨੋਮ ੨.੧੨ ਵਿੱਚ ਨਵੀਆਂ ਸਹਾਇਕ ਭਾਸ਼ਾਵਾਂ ਹਨ।

ਉਪਲੱਬਧਤਾ

ਗਨੋਮ ੨.੧੨ ਛੇਤੀ ਹੀ ਹਰਮਨ ਪਿਆਰੇ ਲੀਨਕਸ ਵੇਚਣ ਵਾਲਿਆਂ ਰਾਹੀਂ ਉਪਲੱਬਧ ਹੋ ਜਾਵੇਗਾ। ਉਹ, ਜੋ ਕਿ ਇੰਤਜ਼ਾਰ ਨਹੀਂ ਕਰ ਸਕਦੇ ਹਨ, ਹੁਣ ਗਨੋਮ ਲਾਈਵ ਸੀਡੀ (www.gnome.org/start/2.12/ ਉੱਤੇ ਉਪਲੱਬਧ ਹੈ) ਰਾਹੀਂ ਨਵੇਂ ਗਨੋਮ ਵਿਹੜੇ ਦੀ ਇੱਕ ਸੀਡੀ ਲਿਖਣ ਉਪਰੰਤ ਸਿਰਫ਼ ਮੁੜ-ਚਾਲੂ ਕਰਕੇ - ਬਿਨਾਂਇੰਸਟਾਲੇਸ਼ਨ ਦੇ ਗਨੋਮ ਵਿਹੜੇ ਦੇ ਨਵੇਂ ਗੁਣ ਵੇਖ ਸਕਦੇ ਹਨ।

ਖੋਜੀ ਅਤੇ ਤਕਨੀਕੀ ਵਰਤਣ ਵਾਲੇ, ਜੋ ਕਿ ਗਨੋਮ ੨.੧੨ ਵਿਹੜਾ ਅਤੇ ਵਿਕਾਸ ਵਾਤਾਵਰਣ ਦੀ ਵਰਤੋਂ ਕਰਨ ਚਾਹੁੰਦੇ ਹਨ, ਸਾਫਟਵੇਅਰ ਨੂੰ http://ftp.gnome.org/pub/GNOME/desktop/ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਵਿੱਚ ਸਾਫਟਵੇਅਰ ਗਨੋਮ ੨.੧੨ ਵਿਹੜਾ ਇੰਟਰਫੇਸ ਅਤੇ ਵਿਕਾਸ ਲਈ ਸੰਦ ਅਤੇ ਲਾਇਬਰੇਰੀਆਂ ਲਈ ਮੁਕੰਮਲ ਸਾਫਟਵੇਅਰ ਕੋਡ ਸ਼ਾਮਲ ਹੈ।

ਗਨੋਮ ਬਾਰੇ

ਗਨੋਮ ਇੱਕ ਮੁਫਤ ਸਾਫਟਵੇਅਰ ਪਰੋਜੈੱਕਟ ਹੈ, ਜੋ ਕਿ ਮੁਕੰਮਲ ਅਤੇ ਵਰਤਣ ਲਈ ਅਸਾਨ ਡਿਸਕਟਾਪ ਦਾ ਵਿਕਾਸ ਕਰਦਾ ਹੈ। ਮੂਲ ਡਿਸਕਟਾਪ ਭਾਗ, ਜਿਵੇਂ ਕਿ ਸਿਸਟਮ ਮੇਨੂ, ਇੱਕ ਫਾਇਲ ਪਰਬੰਧਕ, ਵੈਬ ਝਲਕਾਰਾ ਅਤੇ ਸਹੂਲਤਾਂ ਤੋਂ ਇਲਾਵਾ ਗਨੋਮ ਇੱਕ ਮੁਕੰਮਲ ਸਾਫਟਵੇਅਰ ਵਿਕਾਸ ਵਾਤਾਵਰਣ ਹੈ, ਜੋ ਕਿ ਖੋਜੀਆਂ ਨੂੰ ਨਵੇਂ ਸਾਫਟਵੇਅਰ ਵਿਕਾਸ ਕਰਨ ਲਈ ਸਹਾਇਕ ਹੈ।

ਵੱਖ ਵੱਖ ਭਾਗਾਂ ਤੋਂ ੫੦੦ ਤੋਂ ਜਿਆਦਾ ਸਾਫਵਟੇਅਰ ਖੋਜੀ, ਜਿਹਨਾਂ ਵਿੱਚ ੧੦੦ ਤੋਂ ਜਿਆਦਾ ਪੇਸ਼ੇਵਾਰ ਖੋਜੀ ਹਨ, ਪਰੋਜੈੱਕਟ ਲਈ ਆਪਣਾ ਸਮਾਂ ਅਤੇ ਜਤਨ ਦਿੰਦੇ ਹਨ। ਇਸ ਨੂੰ ਉਦਯੋਗ ਦੇ ਫਲੂਡੋ, ਐਚਪੀ, ਆਈਬੀਐਮ, ਨੋਵਲ, ਰੈੱਡ ਹੈੱਟ ਅਤੇ ਸਨ ਰਾਹੀਂ ਸਹਿਯੋਗ ਪਰਾਪਤ ਹੈ। ਗਨੋਮ ਲਈ ਪਲੇਟਫਾਰਮਾਂ ਲਈ ਸਹਾਇਕ ਹੈ, ਜਿਸ ਵਿੱਚ ਗਨੂ/ਲੀਨਕਸ (ਜਿਸ ਨੂੰ ਲੀਨਕਸ ਵੀ ਕਹਿੰਦੇ ਹਨ), ਸਲੋਰਸ ਓਪਰੇਟਿੰਗ ਵਾਤਾਵਰਣ, ਐਚਪੀ-ਯੂਐਕਸ, ਯੂਨੈਕਸ, ਬੀਡੀਐਸ ਅਤੇ ਐਪਲ ਦਾ ਡਾਰਵਿਨ ਸ਼ਾਮਲ ਹਨ।

ਗਨੋਮ ਡਿਸਕਟਾਪ ਨੂੰ ਸੰਸਾਰ ਦੇ ਕਰੋੜਾਂ ਲੋਕਾਂ ਰਾਹੀਂ ਇਸਤੇਮਾਲ ਕੀਤਾ ਜਾਦਾ ਹੈ। ਗਨੋਮ ਸਭ ਲੀਨਕਸ ਅਤੇ ਯੂਨੈਕਸ ਡਿਸਟਰੀਬਿਊਸ਼ਨਾਂ, ਜਿਨਾਂ ਵਿੱਚ ਸੰਸਾਰ ਰਾਹੀਂ ਹਰਮਨਪਿਆਰੇ ਡੇਬੀਅਨ, ਫਿਡੋਰਾ ਕੋਰ ਅਤੇ ਸੂਸੇ ਦਾ ਮਿਆਰੀ ਭਾਗ ਹੈ ਅਤੇ ਮੁੱਖ ਇੰਟਰਪਰਾਈਸ ਲੀਨਕਸ ਡਿਸਟਰੀਬਿਊਸ ਜਿਵੇਂ ਕਿ ਰੈੱਡ ਹੈੱਟ ਇੰਟਰਪਰਾਈਸ ਲੀਨਕਸ ਅਤੇ ਸਨ ਜਾਵਾ ਡਿਸਕਟਾਪ ਸਿਸਟਮ ਦਾ ਮੂਲ ਡਿਸਕਟਾਪ ਹੈ। ਗਨੋਮ ਸੰਸਾਰ ਦੇ ਸਭ ਤੋਂ ਵੱਡੀ ਲੀਨਕਸ ਡਿਸਕਟਾਪ ਵੰਡ, ਜਿਸ ਵਿੱਚ ਐਕਟਰੀਮਾਡੂਅਰਾ, ਸਪੇਨ ਅਤੇ ਸਾਓ ਪਾਓਲੋ, ਬਰਾਜ਼ੀਲ ਦੀਆਂ ਸਰਕਾਰਾਂ ਸ਼ਾਮਲ ਹਨ, ਲਈ ਡਿਸਕਟਾਪ ਮੰਗ ਹੈ। ਗਨੋਮ ਦੀ ਤਕਨੀਕ ਮੁੱਖ ਲੀਨਕਸ ਸਹਾਇਕ, ਜਿਵੇਂ ਕਿ ਫਾਇਰਫਾਕਸ, ਇਕਲੀਪਸੇ ਪਰੋਜੈੱਕਟ, ਰੀਅਲ ਨੈੱਟਵਰਕ ਅਤੇ ਵੀਐਮਵੇਅਰ ਰਾਹੀਂ ਵਰਤੀ ਜਾਦੀ ਹੈ।

ਗਨੋਮ ਬਾਰੇ ਵਧੇਰੇ ਜਾਣਕਾਰੀ ਨੂੰ http://www.gnome.org/ ਉੱਤੇ ਵੇਖਿਆ ਜਾ ਸਕਦਾ ਹੈ।

ਗਨੋਮ ਫਾਊਂਨਡੇਸ਼ਨ ਬਾਰੇ

ਹਜ਼ਾਰਾਂ ਵਲੰਟੀਅਰ ਖੋਜੀਆਂ ਅਤੇ ਉਦਯੋਗ-ਮੋਹਰੀਆਂ ਕੰਪਨੀਆਂ ਦਾ ਸੰਗਠਨ, ਗਨੋਮ ਫਾਊਡੇਸ਼ਨ ਇੱਕ ਸੰਗਠਨ ਹੈ, ਜੋ ਕਿ ਗਨੋਮ ਦੇ ਵਿਕਾਸ ਲਈ ਵਚਨਬੱਧ ਹੈ। ਫਾਊਡੇਸ਼ਨ ਮੈਂਬਰ ਅਧਾਰਿਤ, ਨਾ-ਲਾਭ ਪਰਾਪਤ ਸੰਗਠਨ ਹੈ, ਜੋ ਕਿ ਗਨੋਮ ਪਰੋਜੈੱਕਟ ਨੂੰ ਵਿੱਤੀ, ਸੰਗਠਿਤ ਅਤੇ ਕਾਨੂੰਨੀ ਸਹਿਯੋਗ ਦਿੰਦੀ ਹੈ ਅਤੇ ਇਸ ਲਈ ਨਿਸ਼ਾਨੇ ਤਹਿ ਕਰਦੀ ਹੈ। ਗਨੋਮ ਫਾਊਡੇਸ਼ਨ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਕਰਨ ਲਈ, http://foundation.gnome.org/ ਵੇਖੋ।

ਪ੍ਰੈਸ ਪੁੱਛ ਪੜਤਾਲ

ਕਿਰਪਾ ਕਰਕੇ ਪ੍ਰੈਸ ਪੁੱਛ ਪੜਤਾਲ ਲਈ gnome-press-contact@gnome.org ਨੂੰ ਪੱਤਰ ਭੇਜੋ

ਲੀਨਕਸ (Linux) ਲੀਨਸ ਤੋਰਵਾਲਸ ਦਾ ਮਾਰਕਾ ਹੈ। ਸਭ ਨਾਂ ਅਤੇ ਮਾਰਕੇ ਉਹਨਾਂ ਦੇ ਅਨੁਸਾਰੀ ਮਾਲਕਾਂ ਦੀ ਨਿੱਜੀ ਮਲਕੀਅਤ ਹਨ।


Previous
Contents
ਗਨੋਮ 2.12 ਗਨੋਮ ਅਤੇ ਖੋਜੀ ਪਲੇਟਫਾਰਮ ਜਾਰੀ

About GNOME · Download · Support · Community · Developers · Foundation · Contact